ਹੋ ਤੇਰੇ ਟਿੱਲੇ ਤੋਂ ਓ ਸੂਰਤ ਦਿੱਸਦੀ ਆ ਹੀਰ ਦੀ
ho tere tille ton o soorat dissdi aa heer di
From your hilltop, Heer's face shines through to me
ਤੇਰੇ ਟਿੱਲੇ ਤੋਂ ਓ ਸੂਰਤ ਦਿੱਸਦੀ ਆ ਹੀਰ ਦੀ
tere tille ton o soorat dissdi aa heer di
From your hilltop, Heer's face shines through to me
ਓਹ ਲੈ ਵੇਖ ਗੋਰਖਾ ਉੱਡ ਦੀ ਏ ਫੁਲਕਾਰੀ
oh lai vekh gorakha udd di ae phulkari
Just look, Gorakha! Her phulkari dances in the wind
ਹੋ ਬੁੱਲ੍ਹ ਪਤੀਸੀਆਂ ਓਹਦੀਆਂ ਗੱਲ੍ਹਾਂ ਗਲਗਲ ਨਾਲ ਦੀਆਂ ਮੈਂ ਸਦਕੇ
ho bullh pateesiyan ohdiyaan gallhaan galgal naal diyaan main saddke
Lips soft as patisa, cheeks round as galgal, I lay myself at her feet
ਬੁੱਲ੍ਹ ਪਤੀਸੀਆਂ ਓਹਦੀਆਂ ਗੱਲ੍ਹਾਂ ਗਲਗਲ ਨਾਲ ਦੀਆਂ ਮੈਂ ਸਦਕੇ
bullh pateesiyan ohdiyaan gallhaan galgal naal diyaan main saddke
Lips soft as patisa, cheeks round as galgal, I lay myself at her feet
ਟੋਆ ਠੋਡੀ ਦੇ ਵਿੱਚ ਨਾ ਪਤਲੀ ਨਾ ਭਾਰੀ
toaa thoddi de vicch na patli na bhaari
A dimple sits on her chin, she's neither slight nor heavy
ਹੋ ਦੋਨੋ ਨੈਣ ਜੱਟੀ ਦੇ ਭਰੇ ਨੇ ਕੌਲ ਸ਼ਰਾਬ ਦੇ
ho dono nain jatti de bhare ne kaul sharab de
Both her eyes brim like wine cups, this girl
ਦੋਨੋ ਨੈਣ ਜੱਟੀ ਦੇ ਭਰੇ ਨੇ ਕੌਲ ਸ਼ਰਾਬ ਦੇ
dono nain jatti de bhare ne kaul sharab de
Both her eyes brim like wine cups, this girl
ਧੌਣ ਸੁਰਾਹੀ ਮੰਗੀ ਮਿਰਗਾਂ ਤੋਰ ਉਧਾਰੀ
dhaun surahi mangi mirgaan tor udhari
Her neck could pass for a surahi, her walk on loan from the deer
ਹੋ ਗੋਰੀ ਧੌਣ ਦੁਆਲੇ ਕਾਲੀ ਗਾਨੀ ਜੱਟੀ ਦੇ ਮੈਂ ਸਦਕੇ
ho gori dhaun duale kaali gaani jatti de main saddke
A dark thread necklace wraps her fair neck, I'm devoted to this girl
ਗੋਰੀ ਧੌਣ ਦੁਆਲੇ ਕਾਲੀ ਗਾਨੀ ਜੱਟੀ ਦੇ
gori dhaun duale kaali gaani jatti de
A dark thread necklace wraps her fair neck
ਚੰਦਨ ਗੇਲੀ ਨੂੰ ਜਿਉਂ ਨਾਗਾਂ ਕੁੰਡਲੀ ਮਾਰੀ
chandan geli nu jeon naagan kundli maari
As cobras coil around a sandalwood trunk
ਹੋ ਬੈਠੀ ਤ੍ਰਿੰਝਣਾਂ ਦੇ ਵਿੱਚ ਓਹ ਚਰਖੇ ਤੰਦ ਪਾਉਂਦੀ ਆ
ho baithi trinjhanaan de vicch oh charkhe tand paundi aa
She sits in the spinning circle, threading yarn through the wheel
ਬੈਠੀ ਤ੍ਰਿੰਝਣਾਂ ਦੇ ਵਿੱਚ ਓਹ ਚਰਖੇ ਤੰਦ ਪਾਉਂਦੀ ਆ
baithi trinjhanaan de vicch oh charkhe tand paundi aa
She sits in the spinning circle, threading yarn through the wheel
ਵੇਖ ਕੇ ਰੰਗ ਜੱਟੀ ਦਾ ਤੋਬਾ ਕਰਨ ਲਲਾਰੀ
vekh ke rang jatti da toba karan lalaari
Even the dyers cry 'toba!' at the sight of her complexion
ਹੋ ਗੁੱਜੀ ਹੀਰ ਰਹੇ ਨਾ ਮੇਰੀ ਵਿੱਚ ਹਜ਼ਾਰਾਂ ਦੇ ਮੈਂ ਸਦਕੇ
ho gujji heer rahe na meri vich hazaaran de main saddke
My Heer can't stay hidden, not even among thousands, I'm devoted
ਗੁੱਜੀ ਹੀਰ ਰਹੇ ਨਾ ਮੇਰੀ ਵਿੱਚ ਹਜ਼ਾਰਾਂ ਦੇ
gujji heer rahe na meri vich hazaaran de
My Heer can't stay hidden, not even among thousands
ਧੀ ਓਹ ਚੂਚੱਕ ਦੀ ਹੈ ਹੈ ਸਾਹਾਂ ਤੋਂ ਪਿਆਰੀ
dhee oh choochak di hai hai saahan ton pyaari
Chuchak's daughter, oh, dearer to me than the breath in my lungs
ਹੋ ਜੱਟੀ ਖਾਤਰ ਆਇਆ ਜੋਗ ਲੈਣ ਨੂੰ ਟਿੱਲੇ ਤੋਂ ਮੈਂ ਤੇਰੇ
ho jatti khatar aaya jog lain nu tille ton main tere
For this girl I've come to your hill, Gorakha, to take up the jogi's path
ਜੱਟੀ ਖਾਤਰ ਆਇਆ ਜੋਗ ਲੈਣ ਨੂੰ ਟਿੱਲੇ ਤੋਂ
jatti khatar aaya jog lain nu tille ton
For this girl I've come to the hill to become a jogi
ਪਾ ਦੇ ਮੁੰਦਰਾਂ ਕੰਨੀ ਛੁਰੀ ਫੇਰ ਇੱਕ ਵਾਰੀ
paa de mundraan kanni chhuri pher ikk vaari
Slip the earrings in, run the blade through my ears one more time
ਹੋ ਜਾ ਕੇ ਖੇਹੜਿਆਂ ਦੇ ਪਿੰਡ ਦਰਸ਼ਨ ਕਰੀਏ ਹੀਰ ਦੇ ਮੈਂ ਸਦਕੇ
ho jaa ke kherhyan de pind darshan kariye heer de main saddke
Let me go to the Khera village and have darshan of my Heer, I'm devoted
ਜਾ ਕੇ ਖੇਹੜਿਆਂ ਦੇ ਪਿੰਡ ਦਰਸ਼ਨ ਕਰੀਏ ਹੀਰ ਦੇ
ja ke kherhyan de pind darshan kariye heer de
Let me go to the Khera village and have darshan of my Heer
ਕਹੇ ਥਰੀਕੇ ਵਾਲਾ ਇਸ਼ਕ ਹੈ ਬੁਰੀ ਬਿਮਾਰੀ
kahe tharike waala ishq hai buri bimaari
Says the one from Tharike: love is the cruelest disease
ਨੈਣ ਸੰਦਲੀ ਜੱਟੀ ਦੇ ਭਿੱਜ ਗਏ ਨੀ
nain sandali jatti de bhijj gaye ni
The sandalwood girl's eyes are drenched with tears
ਘਰ ਪੰਡਤਾਂ ਦੇ ਮੁਰਗ਼ੇ ਰਿੱਝ ਗਏ ਨੀ
ghar pandataan de murge rijh gaye ni
Chicken stews in the homes of Brahmins
ਮੁੰਡੇ ਕਾਜ਼ੀਆਂ ਦੇ ਦਾਰੂ ਪੀਣ ਗਿੱਝ ਗਏ ਨੀ
munde kazian de daru peen gijj gaye ni
The sons of qazis have taken to the bottle
ਤੱਗ ਟੁੱਟ ਗਿਆ ਸਾਰੀ ਸਾਰੀ ਬਾਈ ਦੁਨੀਆ ਦਾ
tagg tutt gya saari saari bai duniya da
The sacred thread of the whole world has snapped, brother
Want a note when there’s a new annotation?