ਤੈਨੂੰ ਵੇਖਣੇ ਦੇ ਲੱਭਦਾ ਬਹਾਨੇ ਨੀ ਰਕਾਨੇ ਮੇਰੀ ਜਾਨੇ
tainu vekhne de labbhda bahaane ni rakaane meri jaane
I keep finding excuses to see you, wandering your lanes, my beloved
ਤੇਰੇ ਨੈਣਾਂ ਦੇ ਨਿਸ਼ਾਨੇ ਸਾਨੂੰ ਕਰ ਗਏ ਦੀਵਾਨੇ
tere nainaan de nishaane saanu kar gaye deewane
Your eyes took aim and drove me mad with love
ਜੇ ਕੋਈ ਪੁੱਛੇ ਖਾਸ ਕੌਣ? ਦੱਸ, ਤੇਰਾ ਨਾਮ ਲੈ ਦੇਵਾਂ
je koi pucche khaas kaun? dass, tera naam le deyaan
If someone asks who's special to me, tell me: should I give your name?
ਹੋਵੇ ਜੇ ਇਜਾਜ਼ਤ ਨੀ ਦਿਲ ਦੀ ਮੈਂ ਕਹਿ ਦੇਵਾਂ
hove je ijazat ni dil di main keh deyaan
If I have your permission, girl, I'll speak what's in my heart
ਹੋਵੇ ਜੇ ਇਜਾਜ਼ਤ ਨਿਸ਼ਾਨੀ ਕੋਈ ਲੈ ਦੇਵਾਂ
hove je ijazat nishani koi le deyaan
If I have your permission, I'll get you a little keepsake
ਘੜੀ-ਦੋ-ਘੜੀ ਨੀ ਮੈਂ ਤੇਰੇ ਨਾਲ ਬੈਹ ਜੇਵਾਂ
ghadi-do-ghadi ni main tere naal beh jeyaan
Just a moment or two, girl, let me sit with you
ਹੋਵੇ ਜੇ ਇਜਾਜ਼ਤ ਨੀ, ਹੋਵੇ ਜੇ ਇਜਾਜ਼ਤ ਨੀ
hove je ijazat ni, hove je ijazat ni
If I have your permission, girl... if I have your permission
ਮੈਨੂੰ ਛੱਡੀ ਮੇਰੇ ਹਾਲ ਤੇ ਨਾ ਹਾਲ ਮੇਰਾ ਠੀਕ ਨਹੀਂ
mainu chaddi mere haal te na haal mera theek nahi
Don't leave me to myself, I'm not doing well
ਜ਼ਿੰਦਗੀ ਤਾਂ ਦੂਰ ਮੈਥੋਂ ਕੱਟ ਹੋਣਾ Week ਨਹੀਂ
zindagi taan door maithon katt hona week nahi
Forget a lifetime apart from me, even a week won't be easy to get through
ਜੇ ਇੱਕ ਵਾਰੀ ਸੋਹਣੀਏ ਤੂੰ ਦੇ ਦੇਵੇਂ ਇਜਾਜ਼ਤਾਂ
je ikk vaari sohniye tu de davein ijazataan
If just once, beautiful, you give me your permission
ਰੱਬ ਤੈਨੂੰ ਮੰਨ ਕੇ ਹਾਏ ਕਰਾਂਗੇ ਇਬਾਦਤਾਂ
rab tainu mann ke haaye karaange ibadataan
I'll accept you as God and worship you, I swear
ਮੰਗੇ ਸਾਥੋਂ ਦਿਲ ਜੇ ਤੂੰ ਜਾਨ ਤੈਨੂੰ ਮੈਂ ਦੇਵਾਂ
mange sathon dil je tu jaan tainu main deyaan
If you ask for my heart, I'll give you my life
ਹੋਵੇ ਜੇ ਇਜਾਜ਼ਤ ਨੀ ਦਿਲ ਦੀ ਮੈਂ ਕਹਿ ਦੇਵਾਂ
hove je ijazat ni dil di main keh deyaan
If I have your permission, girl, I'll speak what's in my heart
ਹੋਵੇ ਜੇ ਇਜਾਜ਼ਤ ਨਿਸ਼ਾਨੀ ਕੋਈ ਲੈ ਦੇਵਾਂ
hove je ijazat nishani koi le deyaan
If I have your permission, I'll get you a little keepsake
ਘੜੀ-ਦੋ-ਘੜੀ ਨੀ ਮੈਂ ਤੇਰੇ ਨਾਲ ਬੈਹ ਜੇਵਾਂ
ghadi-do-ghadi ni main tere naal beh jeyaan
Just a moment or two, girl, let me sit with you
ਹਾਏ ਕਿਸਮਤ ਸਾਡੀ ਤੇਰੇ ਵੱਲ ਤੁਰੀ ਜਾਂਦੀ
haaye qismat saadi tere val turi jaandi
My fate keeps walking towards you
ਪਿਆਰ ਨਾਲ ਵੇਖ ਐਵੇਂ ਕਾਹਤੋਂ ਘੂਰੀ ਜਾਂਦੀ
pyaar naal vekh aivein kaaton ghuri jaandi
Look at me with love, why do you keep glaring instead?
ਤੇਰੇ ਹਾਣ ਮੁਰੀਦ ਥੋੜੇ ਫ਼ਾਸਲੇ ਮਿਟਾ
tere haan mureed thorhe faasle mitaa
I'm your age-mate and your devotee, just close this little distance
ਮੂਹਰੇ ਖੜ੍ਹੇ ਅੱਖਾਂ, ਮੂਹਰੋਂ ਜ਼ੁਲਫ਼ਾਂ ਹਟਾ
muhre kharhe akkhaan, muhron zulfaan hataa
I'm standing right here in front of your eyes. Move your hair aside, at least see me
ਜੇ ਕਰੇ ਹਾਂ Coffee ਪੀਣ ਚੱਲ ਚਲੀਏ?
je kare haan Coffee peen chal chaliye?
If you say yes, want to go grab a coffee?
ਦੱਸ ਕੁੜੇ ਅੱਜ ਯਾਂ ਫੇਰ ਕੱਲ੍ਹ ਚਲੀਏ?
dass kude ajj yaan fer kal chaliye?
Tell me girl, should we go today or tomorrow?
ਦੱਸ ਜੇ ਤਾਂ ਦੇਖਣੀ ਬਰਫ਼ ਡਿੱਗਦੀ?
dass je taan dekhni baraf diggdi?
Tell me, do you want to go watch the snow fall?
ਯਾ ਦੇਖਣ ਸਮੁੰਦਰਾਂ ਦੀ ਚੱਲ ਚਲੀਏ?
yaa dekhan samundaraan di chal chaliye?
Or should we go see the ocean?
ਘੁੰਮਣੀ ਜੇ ਦੁਨੀਆ ਫਿਰ ਆਜਾ ਨਾਲ ਲੈ ਜੇਵਾਂ
ghummni je duniya phir aaja naal le jeyaan
If you want to see the world, come along, I'll take you with me
ਹੋਵੇ ਜੇ ਇਜਾਜ਼ਤ ਨੀ ਦਿਲ ਦੀ ਮੈਂ ਕਹਿ ਦੇਵਾਂ
hove je ijazat ni dil di main keh deyaan
If I have your permission, girl, I'll speak what's in my heart
ਹੋਵੇ ਜੇ ਇਜਾਜ਼ਤ ਨਿਸ਼ਾਨੀ ਕੋਈ ਲੈ ਦੇਵਾਂ
hove je ijazat nishani koi le deyaan
If I have your permission, I'll get you a little keepsake
ਘੜੀ-ਦੋ-ਘੜੀ ਨੀ ਮੈਂ ਤੇਰੇ ਨਾਲ ਬੈਹ ਜੇਵਾਂ
ghadi-do-ghadi ni main tere naal beh jeyaan
Just a moment or two, girl, let me sit with you
ਹੋਵੇ ਜੇ ਇਜਾਜ਼ਤ ਨੀ, ਹੋਵੇ ਜੇ ਇਜਾਜ਼ਤ ਨੀ
hove je ijazat ni, hove je ijazat ni
If I have your permission, girl... if I have your permission
Want a note when there’s a new annotation?