ਚੁੱਪ ਕਰ ਲੰਘ ਜਾਵੇਂ ਕੋਲ ਦੀ ਤੂੰ ਸੰਘ ਜਾਵੇਂ
chupp kar langh jaavein kol di tu sangh jaavein
You walk past in silence, all shy when you're near me
ਇੱਕੋ ਤੱਕਣੀ ਚ ਤੇਰੇ ਰੰਗ ਵਿੱਚ ਰੰਗ ਜਾਵੇਂ
ikko takkni ch tere rang vicch rang jaavein
One glance from you and I'm dyed in your colors
ਲੋਕੀ ਕਹਿੰਦੇ ਪਿੱਛੇ ਜਾਈਏ ਪਰ ਅਸੀਂ ਖਿੱਚੇ ਆਈਏ
loki kehnde picche jaayiye par assi khicche aayiye
People tell me to walk away, but I keep getting pulled right back
ਕੋਲ ਦੀ ਜਦੋਂ ਤੂੰ ਛਣਕਾ ਕੇ ਸਾਡੇ ਵੰਗ ਜਾਵੇਂ
kol di jadon tu channka ke saade wang jaavein
When you walk by close, bangles jingling past me
ਦੁਨੀਆ ਦੀ ਫਿਕਰ ਭੁਲਾ ਤੇ ਸਹੀ
duniya di fikar bhulaa te sahi
Forget what the world thinks, at least that much
ਕੀ ਸੋਚੇਂ ਸਾਡੇ ਬਾਰੇ ਸਮਝਾ ਤੇ ਸਹੀ
ki sochein saade baare samjha te sahi
At least tell me what you really think of me
ਬਾਕੀ ਸਭ ਤੇਰੇ ਬਾਰੇ ਪੁੱਛੀ ਬੈਠੇ ਆਂ
baaki sab tere baare pucchi baithe aan
I've already asked around about everything else
ਦਿਲ ਆਪਣੇ ਦਾ ਦੱਸ ਰਾਹ ਤੇ ਸਹੀ
dil apne da dass raah te sahi
At least show me the way to your heart
ਅੱਖੀਆਂ ਨਾਲ ਅੱਖੀਆਂ ਮਿਲਾ ਤੇ ਸਹੀ
akkhiyan naal akkhiyan milaa te sahi
At least meet my eyes with yours
ਸਾਡੀ ਸੁਣ ਆਪਣੀ ਸੁਣਾ ਤੇ ਸਹੀ
saadi sunn apni suna te sahi
Hear me out, and share what's on your mind
ਸਾਡੇ ਨਾਲ ਦਿਲ ਜਿਹਾ ਲਾ ਤੇ ਸਹੀ
saade naal dil jeha laa te sahi
At least give your heart a little chance with me
ਸਾਡੀ ਹੋਜਾ ਸਾਨੂੰ ਆਪਣਾ ਬਣਾ ਤੇ ਸਹੀ
saadi hojaa saanu apna bana te sahi
Be mine, make me yours, at least that much
ਜੇ ਪੁੱਛਦੀ ਐਂ ਕੇਹੋ ਜਿਹੇ ਆਂ, ਛੱਡ ਦੇ ਨੀ ਏਹੋ ਜਿਹੇ ਆਂ
je pucchdi ain keho jehe aan, chadd de ni eho jehe aan
If you're asking what kind of guy I am, forget it, girl, I'm just like this
ਤੇਰੇ ਹੋਣੇ ਚਾਹੁੰਦੇ ਆਂ ਨੀ, ਭਾਵੇਂ ਅਸੀਂ ਜਿਹੋ ਜਿਹੇ ਆਂ
tere hone chauhne aan ni, bhavein assi jeho jehe aan
I want to be yours, girl, no matter what I am
ਦੇਖ ਅਜ਼ਮਾ ਕੇ ਕੁੜੇ, ਆਪਣੇ ਬਣਾ ਕੇ ਕੁੜੇ
dekh azmaa ke kude, apne bana ke kude
Put me to the test, girl, make me yours and see
ਤੇਰੇ ਬਿਨਾ ਹੈ ਨੀ ਕੋਈ, ਕਹਿੰਦੇ ਆਂ ਸੌਂਹ ਖਾ ਕੇ ਕੁੜੇ
tere bina hai ni koi, kehnde aan saunh khaa ke kude
There's no one but you, I swear it on everything, girl
ਸਾਡੇ ਨਾਲ ਥੋੜਾ ਹੱਸ ਲਾ ਤੇ ਸਹੀ, ਨਾਗਣੀ ਜਿਹੀ ਬਣ ਡੱਸ ਲਾ ਤੇ ਸਹੀ
saade naal thoda hass laa te sahi, naagan jehi bann dass laa te sahi
At least crack a smile with me, or turn serpent and strike, I'll take that too
ਬਣ ਜਾ ਤੂੰ ਰਾਣੀ ਕੁੜੇ ਸਾਡੇ ਦਿਲ ਦੀ, ਦੀਪ ਦੀਪ ਆਖ ਕੇ ਬੁਲਾ ਤੇ ਸਹੀ
bann jaa tu raani kude saade dil di, Deep Deep aakh ke bulaa te sahi
Be the queen of my heart, girl; at least call out 'Deep, Deep' for me
ਅੱਖੀਆਂ ਨਾਲ ਅੱਖੀਆਂ ਮਿਲਾ ਤੇ ਸਹੀ
akkhiyan naal akkhiyan milaa te sahi
At least meet my eyes with yours
ਸਾਡੀ ਸੁਣ ਆਪਣੀ ਸੁਣਾ ਤੇ ਸਹੀ
saadi sunn apni suna te sahi
Hear me out, and share what's on your mind
ਸਾਡੇ ਨਾਲ ਦਿਲ ਜਿਹਾ ਲਾ ਤੇ ਸਹੀ
saade naal dil jeha laa te sahi
At least give your heart a little chance with me
ਸਾਡੀ ਹੋਜਾ ਸਾਨੂੰ ਆਪਣਾ ਬਣਾ ਤੇ ਸਹੀ
saadi hojaa saanu apna bana te sahi
Be mine, make me yours, at least that much
ਤੈਨੂੰ ਪਾਉਣਾ ਜ਼ਿੱਦ ਦਿਲ ਦੀ, ਮੈਂ ਵੀ ਵੇਖਦਾਂ ਕਿੱਦਾਂ ਨੀ ਮਿਲਦੀ
tainu pauna zidd dil di, mai vi vekhdaan kiddan ni mildi
Winning you over is my heart's one stubbornness; let me see how you don't come around
ਹੋਰ ਸੋਹਣੀਆਂ ਬਹੁਤ ਜੱਗ ਤੇ, ਪਰ ਤੈਥੋਂ ਨੀ ਨਿਗਾਹ ਮੇਰੀ ਹਿਲਦੀ
hor sohniyaan bahot jagg te, par tethon ni nigaah meri hildi
There's no shortage of beautiful faces in this world, but my eyes won't budge from you
ਹੋ ਕਦੇ ਨਾ ਕਦੇ ਤਾਂ ਸਾਡੇ ਟਾਕਰੇ, ਅਸੀਂ ਬੇਵਜ੍ਹਾ ਨੀ ਤੇਰੇ ਪਿੱਛੇ ਖਾਬਰੇ
ho kade na kade taan saade taakre, assi bewajah ni tere picche khabre
Sooner or later you'll come around to me. I'm not chasing you for no reason
ਬਿੱਲੋ ਸੱਚੀਆਂ ਪ੍ਰੀਤਾਂ ਪਾਉਣਾ ਚਾਹੁੰਦੇ ਆਂ, ਐਵੇਂ ਖਾਲੀ Feelingਾਂ ਨੀ ਬੱਸ ਚੱਕ ਰਹੇ
billo sacchiyaan preetan pouna chauhne aan, aivein khaali feeling'an ni bas chakk rahe
I want to build something real, billo, not just catching empty feelings for the sake of it
ਸਾਨੂੰ ਖੁਸ਼ ਜਿਹਾ ਰਹਿਣਾ ਤੂੰ ਸਿਖਾ ਤੇ ਸਹੀ
saanu khush jeha rehna tu sikha te sahi
At least teach me what it's like to be happy
ਗੱਲ ਕੋਈ ਮੁੱਕਦੀ ਮੁਕਾ ਤੇ ਸਹੀ
gall koi mukkdi mukaa te sahi
At least settle something between us
ਬਾਕੀ ਦੀਆਂ ਗੱਲਾਂ ਆਪਾਂ ਫੇਰ ਕਰਾਂਗੇ
baaki diyaan gallan aapan fer karaange
We'll sort out the rest later
ਪਹਿਲਾਂ ਇਸ਼ਕ-ਪਹੇਲੀ ਸਮਝਾ ਤੇ ਸਹੀ
pehlaan ishq-paheli samjhaa te sahi
First, at least crack this love-riddle for me
ਅੱਖੀਆਂ ਨਾਲ ਅੱਖੀਆਂ ਮਿਲਾ ਤੇ ਸਹੀ
akkhiyan naal akkhiyan milaa te sahi
At least meet my eyes with yours
ਸਾਡੀ ਸੁਣ ਆਪਣੀ ਸੁਣਾ ਤੇ ਸਹੀ
saadi sunn apni suna te sahi
Hear me out, and share what's on your mind
ਸਾਡੇ ਨਾਲ ਦਿਲ ਜਿਹਾ ਲਾ ਤੇ ਸਹੀ
saade naal dil jeha laa te sahi
At least give your heart a little chance with me
ਸਾਡੀ ਹੋਜਾ ਸਾਨੂੰ ਆਪਣਾ ਬਣਾ ਤੇ ਸਹੀ
saadi hojaa saanu apna bana te sahi
Be mine, make me yours, at least that much
Want a note when there’s a new annotation?