ਇੱਕ ਉਹਦਾ ਸੰਘਣਾ ਤੇ ਦੂਜਾ ਉਹਦਾ ਹੱਸਣਾ,
ikk ohda sanghna te dooja ohda hassna,
One thing's her shyness, the second's her smile
ਤੀਜਾ ਉਹਦਾ ਚੋਰੀ ਚੋਰੀ ਮੇਰੇ ਵੱਲ ਤੱਕਣਾ,
teeja ohda chori chori mere val takkna,
the third, the way she steals secret glances at me
ਕਦੀ ਚੁੱਪ ਚਾਪ ਕਦੀ ਅੱਖਾਂ ਨਾਲ ਬੋਲਦੀ
kadi chupp chaap kadi akkhaan naal boldi
sometimes dead quiet, sometimes she talks with her eyes
ਕਦੀ ਤੇ ਹਵਾਵਾਂ ਵਾਂਗੂ ਲੰਘ ਜਾਵੇ ਕੋਲ ਦੀ
kadi te havaaavan vaangu langh jaave kol di
sometimes she drifts right past me like a breeze
ਪੱਗ ਨਾਲ ਮੈਚ ਕਰੇ ਸੂਟ ਪਾਵੇ ਚੁਣ ਕੇ
pagg naal match kare suit paave chun ke
she picks out a suit to match my turban
ਪੋਹ ਵਿੱਚ ਆਉਂਦੀ ਹੈ ਉਹ ਕੋਟੀਆਂ ਨੂੰ ਉਣ ਕੇ
poh vicch aaundi hai oh kotiyaan nu unn ke
in the depths of Poh she comes, woollens she's knitted herself
ਮੈਂ ਜਿਹੜੇ ਖਾਬ ਵੇਖਾਂ ਕਰਦੀ ਨਾ ਪੂਰੇ
main jerhe khaab vekhaan kardi na poore
the dreams I keep dreaming, she leaves unfulfilled
ਜਾਣ ਜਾਣ ਕੋਲੋਂ ਲੰਘੇ ਮਾਰ ਕੇ ਖੰਘੂਰੇ
jaan jaan kolon langhe maar ke khanghure
she walks past on purpose, with a little cough to be noticed
ਚੁੱਪ ਜਿਹੀ ਨਹਿਰ ਵਿੱਚ ਜਿਵੇਂ ਪੱਤਾ ਰੁੜਦਾ
chupp jehi naher vicch jivein patta rurda
like a leaf drifting down a silent canal
ਜਿੱਥੇ ਵੀ ਜਾਵਾਂ ਉਹਦੇ ਵੱਲ ਪੈਰ ਮੁੜਦਾ
jithe vi jaavan uhde val pair murda
wherever I go, my feet turn back toward her
ਇੱਕ ਦੂਜੇ ਵੱਲ ਵਧੇ ਅਸੀਂ ਡਰ ਡਰ ਕੇ
ikk dooje val vadhe assin darr darr ke
we edged toward each other, scared the whole way
ਉਹਦੇ ਲਈ ਲਿਖੇ ਗਾਣੇ ਭਰੇ ਹੋ ਗਏ ਵਰਕੇ
uhde layi likhe gaane bhare ho gaye warke
the songs I wrote for her filled page after page
ਉਹਨਾਂ ਰਾਵਾਂ ਦੇ ਉੱਤੇ ਫੁੱਲ ਉੱਗ ਗਏ ਨੇ ਜਿੰਨਾਂ ਰਾਵਾਂ ਉੱਤੇ ਅਸੀਂ ਤੁਰੇ ਹੱਥ ਫੜ ਕੇ
uhnan raavan de utte phull ugg gaye ne jihnaan raavan utte assin ture hatth far ke
flowers have bloomed along the very paths we walked hand in hand
ਨੈਣਾਂ ਵਿੱਚ ਸੁਰਮਾ ਤੇ ਮੇਰੇ ਵੱਲ ਨੈਣ
nainaan vicch surma te mere val nain
kohl in her eyes, and those eyes turned to me
ਇੱਕ ਤੇ ਸਿਹਾਣੀ ਬੜੀ ਉੱਤੋਂ ਓ ਸ਼ਦੈਣ
ikk te sihaani bari utton o shdain
for one she's whip-smart, and on top of that a firecracker
ਮੇਰੇ ਤੇ ਫੇਰ ਸੱਚੀ ਠੰਡ ਸੀਨੇ ਪੈਂਦੀ ਏ
mere te fer sacchi thand seene paindi ae
and then, honestly, a deep calm settles over my chest
ਐੜਾ ਤੇ ਜੱਜਾ ਬੱਬਾ ਮੂੰਹੋਂ ਜਦੋਂ ਕਹਿੰਦੀ ਏ,
aira te jajja babba munhon jadon kehndi ae,
and when those Gurmukhi letters, aira, jajja, babba, leave her lips
ਨਿੱਕੀ ਨਿੱਕੀ ਗੱਲ ਉੱਤੇ ਕਦੀ ਅੱਖਾਂ ਭਰਦੀ,
nikki nikki gal utte kadi akkhaan bhardi,
over the tiniest things, her eyes well up
ਸ਼ੱਕ ਵੀ ਨਹੀਂ ਕਰਦੀ ਓ ਖੋਹਣਕ ਤੋਂ ਵੀ ਡਰਦੀ
shakk vi nahi kardi o khohnak ton vi dardi
she never even doubts me, yet she's scared of losing this
ਰੱੁਚਚਸਦੀ ਆ ਕਦੀ ਤੇ ਕਦੀ ਲੜੀ ਜਾਂਦੀ ਏ,
ruchchasdi aa kadi te kadi lari jaandi ae,
sometimes she sulks, sometimes she just picks a fight
BTech ਕਰਦੀ ਤੇ ਹੀਰ ਪੜ੍ਹੀ ਜਾਂਦੀ ਏ,
BTech kardi te heer parhi jaandi ae,
she's doing a BTech, but she's forever reading Heer
ਉਹਦੇ ਤੇ ਦਿਲ ਆਇਆ ਧਰਤੀ ਤੇ ਪੈਰ
uhde te dil aaya dharti te pair
I've lost my heart to her, my feet don't touch the ground
ਉਹ ਮਿਲ ਜਾਵੇ ਜੀ ਬਾਕੀ ਸਭ ਖੈਰ
O mil jaave ji baaki sab khair
if she just becomes mine, everything else is a blessing
Want a note when there’s a new annotation?