ਓਹ ਕਿਵੇਂ ਤੋੜ ਦੂ ਕੋਈ ਤੇਰਾ ਮੇਰਾ ਪਿਆਰ ਨੀ
oh kivein tod du koi tera mera pyaar ni
How's anyone gonna break what we've got, girl?
ਮੂਹਰੇ ਜੱਟ ਖਾੜਕੂ ਖੜ੍ਹਾ
muhre jatt kharku kharha
There's a fierce jatt standing guard

ਓਏ ਹੱਥ ਵਿੱਚ ਫੜ੍ਹੀ ਤਲਵਾਰ ਨੀ, ਗੁੱਟ ਵਿੱਚ ਸੋਹਣੀਏ ਕੜਾ
oye hatth vicch farhi talwaar ni, gutt vicch sohniye karha
Sword in his hand, karha on his wrist, girl
ਕਿਵੇਂ ਤੋੜ ਦੂ ਕੋਈ ਤੇਰਾ ਮੇਰਾ ਪਿਆਰ ਨੀ
kivein tod du koi tera mera pyaar ni
How's anyone gonna break what we've got, girl?
ਮੂਹਰੇ ਜੱਟ ਖਾੜਕੂ ਖੜ੍ਹਾ
muhre jatt kharku kharha
There's a fierce jatt standing guard
ਓਏ ਮੂਹਰੇ ਜੱਟ ਖਾੜਕੂ ਖੜ੍ਹਾ
oye muhre jatt kharku kharha
Yo, there's a fierce jatt standing guard
ਐਵੇਂ ਗਿੱਧੜਾਂ ਦੇ ਝੁੰਡ ਤੂੜ੍ਹਾ ਪੱਟੀ ਆਉਂਦੇ ਨੇ
aivein giddharhan de jhundd toorha patti aaunde ne
Packs of jackals roll in kicking up dust for nothing
ਏਹ ਨੀ ਜਾਂਦੇ ਕੇ ਦਾਅ ਮੈਨੂੰ 36 ਆਉਂਦੇ ਨੇ
eh ni jaande ke daa mainu 36 aaunde ne
They don't know I've got all 36 up my sleeve

ਓਹ ਮੈਨੂੰ ਸੋਹਣੀਏ ਦੋਸਾਂਝ ਕਿਹਨੇ ਆਖਣਾ
oh mainu sohniye Dosanjh kihne aakhna
Tell me, gorgeous, who's gonna step to Dosanjh?
ਕਿੱਤਾ ਨਾ ਮੈਦਾਨ ਜੇ ਰੜ੍ਹਾ
kitta na madaan je rarha
He won't even set foot on the field if there's a fight
ਕਿਵੇਂ ਤੋੜ ਦੂ ਕੋਈ ਤੇਰਾ ਮੇਰਾ ਪਿਆਰ ਨੀ
kivein tod du koi tera mera pyaar ni
How's anyone gonna break what we've got, girl?
ਮੂਹਰੇ ਜੱਟ ਖਾੜਕੂ ਖੜ੍ਹਾ
muhre jatt kharku kharha
There's a fierce jatt standing guard
ਓਏ ਮੂਹਰੇ ਜੱਟ ਖਾੜਕੂ ਖੜ੍ਹਾ
oye muhre jatt kharku kharha
Yo, there's a fierce jatt standing guard
ਜਿਹੜੇ ਕਰਦੇ ਨੇ ਨਿੱਤ ਨੀ ਐਲਾਨ ਜੰਗ ਦਾ
jehre karde ne nitt ni ilaan jang da
Those who keep declaring war on me every day, girl
ਅੱਜ ਦੇਖ ਲੀ ਸਫ਼ੈਦੀਆਂ ਤੇ ਕਿਵੇਂ ਟੰਗਦਾ
aj dekh li safedyaan te kivein tangda
Today watch how I hang them out to dry
ਜਿਹੜੇ ਕਰਦੇ ਨੇ ਨਿੱਤ ਨੀ ਇਲਾਨ ਜੰਗ ਦਾ
jehre karde ne nitt ni ilaan jang da
Those who keep declaring war on me every day, girl
ਅੱਜ ਦੇਖ ਲੀ ਸਫ਼ੈਦੀਆਂ ਤੇ ਕਿਵੇਂ ਟੰਗਦਾ
aj dekh li safedyaan te kivein tangda
Today watch how I hang them out to dry
ਮੈਨੂੰ ਸੌਂਹ ਤੇਰੀ ਲੱਗੇ ਪੱਤ ਹੋਣੀਏ
mainu saunh teri lagge patt honiye
I swear on you, my pride and honour
ਮੌਤ ਵਾਲਾ ਭੰਨ ਦੂੰ ਘੜ੍ਹਾ
maut vaala bhann dun gharha
I'll shatter the pot death has waiting for me
ਹੋ ਸਿੱਰੇ ਦੀ ਸ਼ਿਕਾਰੀਆਂ ਚ ਨਾ ਵੀਤ ਦਾ
ho sirre di shikaariyan ch naa veet da
Among the sharpest hunters, Veet's name rings out
ਉੱਤੋਂ ਜਿਗਰਾ ਵੱਡਾ ਐ ਤੇਰੇ ਦਿਲਜੀਤ ਦਾ
utton jigra vadda ae tere Diljit da
On top of that, your Diljit's got the biggest heart

ਓਹਦੇ ਨਾਂ ਦੀਆਂ ਲਾ ਲੈ ਬਿੱਲੋ ਮਹਿੰਦੀਆਂ
ohde naa diyaan la lai billo mehndiyaan
Put his name in your mehndi, girl
ਮੁੰਡਾ ਕਿਤੇ ਰਹਿ ਜੇ ਨਾ ਛੜਾ
munda kitte reh je na charhaa
Don't let the boy end up a bachelor
ਓਹ ਕਿਵੇਂ ਤੋੜ ਦੂੰ ਕੋਈ ਤੇਰਾ ਮੇਰਾ ਪਿਆਰ ਨੀ
oh kivein tod du koi tera mera pyaar ni
How's anyone gonna break what we've got, girl?
ਮੂਹਰੇ ਜੱਟ ਖਾੜਕੂ ਖੜ੍ਹਾ
muhre jatt kharku kharha
There's a fierce jatt standing guard
ਓਏ ਹੱਥ ਵਿੱਚ ਫੜ੍ਹੀ ਤਲਵਾਰ ਨੀ, ਗੁੱਟ ਵਿੱਚ ਸੋਹਣੀਏ ਕੜਾ
oye hatth vicch farhi talwaar ni, gutt vicch sohniye karha
Sword in his hand, karha on his wrist, girl
ਕਿਵੇਂ ਤੋੜ ਦੂ ਕੋਈ ਤੇਰਾ ਮੇਰਾ ਪਿਆਰ ਨੀ
kivein tod du koi tera mera pyaar ni
How's anyone gonna break what we've got, girl?
ਮੂਹਰੇ ਜੱਟ ਖਾੜਕੂ ਖੜ੍ਹਾ
muhre jatt kharku kharha
There's a fierce jatt standing guard
ਮੂਹਰੇ ਜੱਟ ਖਾੜਕੂ ਖੜ੍ਹਾ
muhre jatt kharku kharha
There's a fierce jatt standing guard
ਮੂਹਰੇ ਜੱਟ ਖਾੜਕੂ ਖੜ੍ਹਾ
muhre jatt kharku kharha
There's a fierce jatt standing guard
Want a note when there’s a new annotation?