ਓ ਤਖਤ ਹਜ਼ਾਰਾ ਸੀ ਓਏ ਸ਼ਹਿਰ ਮੁਟਿਆਰ ਦਾ
o Takht Hazaara ci oye shehar mutyaar da
Takht Hazara was the city of that young maiden
ਓ ਜਿੱਥੋਂ ਕਿੱਸਾ ਜੁੜਿਆ ਸੀ ਮੇਰਾ ਓਹਦੇ ਪਿਆਰ ਦਾ
o jithon kissa judya ci mera ohde pyaar da
That's where my love story with her began
ਕਾਲਜੇ ਚੋਂ ਲੈ ਗੀ ਮੇਰੇ ਰੁੱਗ ਭਰ ਕੇ ਓਏ
kaalje cho lai gi mere rugg bhar ke oye
She took chunks straight from my heart
ਜਦੋਂ ਹੱਸ ਕੇ ਜੇ ਮੋੜ ਤੋਂ ਮੁੜੀ ਸੀ
jadon hass ke je Morh ton murhi ci
When she turned from the corner, laughing
ਓਹ ਜਿਹਨੇ ਸਾਡੇ ਕੰਨਾਂ ਚ ਪਵਾਈਆਂ ਮੁੰਦਰਾਂ
oh jihne saade kann'an ch pavaiyaan mundraan
The one who made me wear these earrings
ਪਵਾਈਆਂ ਮੁੰਦਰਾਂ ਓਹ ਰਾਂਝੇ ਦੇ ਪਿੰਡ ਦੀ ਕੁੜੀ ਸੀ
pavaiyaan mundraan oh ranjhe de pind di kudi ci
Made me wear earrings, she was a girl from Ranjha's village
ਹਾਏ, ਰਾਂਝੇ ਦੇ ਪਿੰਡ ਦੀ ਕੁੜੀ ਸੀ
haaye, ranjhe de pind di kudi ci
Ah... she was a girl from Ranjha's village
ਓ ਮੋਰਨੀ ਦੀ ਤੋਰ ਸੀ ਓਏ ਉਸ ਮੁਟਿਆਰ ਦੀ
o morni di tor ci oye us mutyaar di
That young maiden had the walk of a peahen
ਦਿਲ ਦੇ ਬਾਗ਼ਾਂ ਚ ਪੈਲ ਪੈਂਦੀ ਸੀ ਪਿਆਰ ਦੀ
dil de baagan ch pail paindi ci pyaar di
Love's dance echoed through the garden of my heart
ਤਾਰਿਆਂ ਨਾ ਜਿਵੇਂ ਕਾਲੀ ਰਾਤ ਭਰਦੀ
taaryan na jivein kaali raat bhardi
The way stars fill a dark night
ਓਹ ਓਹਵੇਂ ਸਾਡੀ ਜਾਂ ਚ ਜੁੜੀ ਸੀ
oh ohvein saadi jaan ch judi ci
That's how she was woven into my very soul
ਓਹ ਜਿਹਨੇ ਸਾਡੇ ਕੰਨਾਂ ਚ ਪਵਾਈਆਂ ਮੁੰਦਰਾਂ
oh jihne saade kann'an ch pavaiyaan mundraan
The one who made me wear these earrings
ਪਵਾਈਆਂ ਮੁੰਦਰਾਂ ਓਹ ਰਾਂਝੇ ਦੇ ਪਿੰਡ ਦੀ ਕੁੜੀ ਸੀ
pavaiyaan mundraan oh ranjhe de pind di kudi ci
Made me wear earrings, she was a girl from Ranjha's village
ਰਾਂਝੇ ਦੇ ਪਿੰਡ ਦੀ ਕੁੜੀ ਸੀ
ranjhe de pind di kudi ci
She was a girl from Ranjha's village
ਵੰਝਲੀ ਮੇਰੀ ਦੀ ਓਹੋ ਹੂਕ ਨਾਲ ਗਾਉਂਦੀ ਸੀ
vanjhali meri di oho hook naal gaundi ci
She'd sing along to the aching cry of my flute
ਕੰਬ ਕੇ ਜੇ ਨਾਲੇ ਮੈਨੂੰ ਹਿੱਕ ਨਾਲ ਲਾਉਂਦੀ ਸੀ
kambh ke je naale mainu hikk naal laundi ci
Trembling, she'd hold me to her chest
ਦੱਸੋ ਓਹਨੂੰ ਅੱਜ ਕਿਵੇਂ ਜ਼ਹਿਰ ਕਹਿ ਦਿਆਂ
dasso ohnu ajj kivein zehar keh dyaan
Tell me, how do I call her poison today
ਓਏ ਜਿਹੜੀ ਸੱਚੀ-ਮੁੱਚੀ ਖੰਡ ਦੀ ਪੁੜੀ ਸੀ
oye jehri sachhi-mucchi khand di pudi ci
When she was truly a packet of sugar
ਚੰਦਰੀ ਨੇ ਪੈਰਾਂ ਦੀਆਂ ਝਾਂਜਰਾਂ ਨਾਲ ਪੱਟੇ ਸੀ
chandri ne pairaan diyaan jhanjraan naal patte ci
The wretched girl had us infatuated with her jingling anklets
ਓਏ ਚਾਦਰੇ ਨਾ ਖਹਿੰਦੇ ਓਏ ਰੰਗਲੇ ਦੁਪੱਟੇ ਸੀ
oye chaadre na khehnde oye rangle dupatte ci
Her colorful dupattas would brush against our shawls
ਹੋ ਵੈਲੀ ਕਿੱਥੋਂ ਰਹਿੰਦੇ ਦੱਸੋ ਵੀਤ ਵਰਗੇ ਓਏ
ho vaili kithon rehnde dasso veet varge oye
Where do you find vagabonds like Veet anymore
ਜਦੋਂ ਆਸ਼ਕੀ ਚ ਮੱਤ ਹੀ ਰੁੜ੍ਹੀ ਸੀ
jadon aashqi ch matt hi rudi ci
When love itself swept away all sense
ਓਹ ਜਿਹਨੇ ਸਾਡੇ ਕੰਨਾਂ ਚ ਪਵਾਈਆਂ ਮੁੰਦਰਾਂ
oh jihne saade kann'an ch pavaiyaan mundraan
The one who made me wear these earrings
ਪਵਾਈਆਂ ਮੁੰਦਰਾਂ ਓਹ ਰਾਂਝੇ ਦੇ ਪਿੰਡ ਦੀ ਕੁੜੀ ਸੀ
pavaiyaan mundraan oh ranjhe de pind di kudi ci
Made me wear earrings, she was a girl from Ranjha's village
ਹਾਏ, ਰਾਂਝੇ ਦੇ ਪਿੰਡ ਦੀ ਕੁੜੀ ਸੀ
haaye, ranjhe de pind di kudi ci
Ah... she was a girl from Ranjha's village
ਹਾਏ, ਰਾਂਝੇ ਦੇ ਪਿੰਡ ਦੀ ਕੁੜੀ ਸੀ
haaye, ranjhe de pind di kudi ci
Ah... she was a girl from Ranjha's village
ਹਾਏ, ਰਾਂਝੇ ਦੇ ਪਿੰਡ ਦੀ ਕੁੜੀ ਸੀ
haaye, ranjhe de pind di kudi ci
Ah... she was a girl from Ranjha's village
ਹਾਏ, ਰਾਂਝੇ ਦੇ ਪਿੰਡ ਦੀ ਕੁੜੀ ਸੀ
haaye, ranjhe de pind di kudi ci
Ah... she was a girl from Ranjha's village
Want a note when there’s a new annotation?