ਪਤਾ ਲੱਗ ਜੁ ਮੈਂ ਕਿੰਨਾ ਆ ਅਵੱਲਾ ਸੋਹਣੀਏ
pata lagg ju main kinna aa awalla sohniye
You'll find out just how different I am, beautiful
ਦੁਨੀਆ ਨੂੰ ਚਾਰੀ ਜਾਵਾਂ ਕੱਲਾ ਸੋਹਣੀਏ
duniya nu chaari jaavan kalla sohniye
I can take on the whole world alone, beautiful
ਤੇਰੇ ਕੋਲੋਂ ਬੜ੍ਹੀਆਂ ਉਮੀਦਾਂ ਮੈਨੂੰ ਨੇ
tere kolon barhiyaan umeedaan mainu ne
I've got high hopes riding on you
ਨਾਲ ਕੱਟੇਂਗੀ ਤੂੰ ਸੋਹਣੀਏ ਰਸੀਦਾਂ ਮੈਨੂੰ ਦੇ
naal kattengi tu sohniye raseedan mainu de
You'll clock in your time with me, beautiful, now give me the receipts
ਛੱਡ ਦਿੱਤੇ ਆ ਸਵਾਦ ਬੱਸ ਮੰਗਦੇ ਸੁਕੂਨ
chadd ditte aa swaad bas mangde sukoon
I've given up the thrills, all I'm asking for is peace
ਤੂੰ ਘੱਟ ਪਾਵੇਂ ਮਿੱਠਾ ਕਦੇ ਵੱਧ ਭਾਵੇਂ ਲੂਣ
tu ghatt paavein mittha kadde vaddh bhavein loon
Put less sugar, too much salt, I don't mind
ਤੇਰੇ ਮੇਰੇ ਵਿੱਚ ਆਈ ਜੇ ਕੋਈ ਲੀਰ ਸੋਹਣੀਏ
tere mere vicch aayi je koi leer sohniye
If anything worthless tries to come between us, beautiful
ਤਿੱਖੇ ਕਰ ਕੇ ਗੰਡਾਸੇ ਝਟਕਾ ਮੈਂ ਦੇਣੀ
tikkhe kar ke gandaase jhatka mai deni
I'll sharpen the gandaasa and swing it clean
ਤੇਰਾ ਕੰਮ ਬੱਸ ਮੈਨੂੰ ਪਿਆਰ ਕਰਨਾ
tera kamm bas mainu pyaar karna
Your only job is to love me
ਇਸ ਕੰਮ ਚ ਮੈਂ ਛੁੱਟੀ ਕੋਈ ਲੈਣ ਨੀ ਦੇਣੀ
iss kamm ch main chutti koi lain ni deni
And I'm not giving you a single day off
12 ਮਹੀਨੇ ਸੱਤੇ ਦਿਨ ਕੰਮ ਹੋਊਗਾ
12 mahine satte din kamm houga
Twelve months, seven days a week, you're on the clock
ਖੁਸ਼ੀ ਜੱਗ ਦੀ ਮੈਂ ਸਾਰੀ ਤਨਖਾਹ ਚ ਦੇਣੀ
khushi jagg di main saari tankhaah ch deni
Every bit of the world's happiness, that's your salary
ਕਿਸੇ ਗੱਲ ਤੋਂ ਨੀ ਮੈਂ ਤੈਨੂੰ ਜੱਜ ਕਰਨਾ
kise gal ton ni main tainu judge karna
I'm never going to judge you for anything
ਤੇਰਾ ਜਿੰਨਾ ਦਿਲ ਕਰਦਾ ਆ ਹੱਸ ਕੇ ਜਾਈਂ
tera jihnna dil karda aa hass ke jaayin
Laugh as much as your heart wants
ਮੇਰੇ ਘਰ ਦੀਆਂ ਕੰਧਾਂ ਨੂੰ ਕੋਈ ਕੰਨ ਨੀ ਲੱਗੇ
mere ghar diyaan kandhaan nu koi kann ni lagge
My walls don't have ears
ਤੇਰਾ ਜੋ ਦਿਲ ਕਰਦਾ ਆ ਦੱਸ ਕੇ ਜਾਈਂ
tera jo dil karda aa dass ke jaayin
Whatever's on your heart, just say it
ਗੱਲ ਮੇਰੇ ਨਾਲ ਪੰਜਾਬੀ ਵਿੱਚ ਕਰਦੀ ਤੂੰ ਸੋਹਣੀ ਹੋਰ ਲੱਗਦੀ
gal mere naal punjabi vicch kardi tu sohni hor lagdi
When you talk to me in Punjabi, you look even more beautiful
ਤੇ ਜਾਵਾਂ ਵਾਰੇ-ਵਾਰੇ ਸੋਹਣੀਏ
te jaavan vaare-vaare sohniye
I'd give myself up for you, over and over, beautiful
ਦਿਲ ਕਰਦਾ ਮੈਂ ਤੇਰੇ ਉੱਤੋਂ ਵਾਰ ਦਾਂ ਤੇ ਨੋਟਾਂ ਨੂੰ ਉਜਾੜ ਦਾਂ ਫੜ੍ਹ ਕੇ ਉਧਾਰੇ ਸੋਹਣੀਏ
dil karda mai tere utton vaar daan te notaan nu ujaarh daan farh ke udhaare sohniye
I want to lay it all down for you, scatter money I don't even have, borrowing just to spoil you, beautiful
ਤੇਰੇ ਨੈਣਾਂ ਵਿੱਚੋਂ ਕੱਢ ਕੇ ਸ਼ਰਾਬ ਸੋਹਣੀਏ, ਇੱਕ sip ਲਾਕੇ ਸਾਰੀ ਗਟਕਾ ਮੈਂ ਦੇਣੀ
tere nainaan vicchon kadd ke sharaab sohniye, ikk sip laake saari gatkaa mai deni
I'll draw the wine straight from your eyes, beautiful, take one sip and down the whole thing
ਏਹਦਾਂ ਲੱਗਦਾ magic mushroom ਖਾਦੇ ਆ
ehdaan lagda magic mushroom khaade aa
Feels like I've been eating magic mushrooms
vibe ਏਨੀ ਤੇਰੀ ਕਰਦੀ ਆ ਹਿੱਟ ਸੋਹਣੀਏ
vibe ehni teri kardi aa hit sohniye
Your vibe hits that hard, beautiful
ਤੂੰ ਵੀ ਕਰਦੀ flirt ਪਾਪੀ ਪਾਪੀ ਕਹਿਣੀ ਐਂ
tu vi kardi flirt papi papi kehni ain
You flirt right back, calling me papi papi
ਨਾਮ ਰੱਖਿਆ ਮੈਂ shorty ਤੇਰਾ nick ਸੋਹਣੀਏ
naam rakhya main shorty tera nick sohniye
I've nicknamed you shorty, beautiful
ਸਾਰੀ ਦੁਨੀਆ ਦੇ ਪੁੱਠੇ ਕੰਮ ਮੈਂ ਕਿੱਤੇ ਆ
saari duniya de putthe kamm main kitte aa
I've done every dirty deed the world has to offer
ਪਰ ਤੈਨੂੰ ਕਦੇ ਮਾੜੀ ਮੈਂ ਸਲਾਹ ਨੀ ਦੇਣੀ
par tainu kade maarhi mai salaah ni deni
But I'll never lead you down the wrong path
Want a note when there’s a new annotation?