ਨੀ ਇੱਕ ਤੇਰਾ ਨਾਂ ਨਹੀਂ ਭੁੱਲਦਾ ਦੂਜਾ ਮੈਨੂੰ ਯਾਦ ਨਹੀਂ ਕੋਈ
Ni ikk tera naa nahi bhulda dooja mainu yaad nahi koi
Your name's the one that won't leave me, there's no other I remember

ਚੇਤੇ ਸਾਰੇ ਪਲ ਗੁਜ਼ਾਰੇ, ਵੇਖੇ ਜੋ ਨਦੀਆਂ ਕਿਨਾਰੇ
Chete saare pal guzaare, vekhe jo nadiyaan kinaare
I remember every moment we spent, the ones we watched go by on the riverbanks
ਮੈਂ ਸੀ ਇਕੱਲਾ ਟੁੱਟਿਆ ਹੋਇਆ, ਤੂ ਮੈਨੂੰ ਦਿੱਤੇ ਸਹਾਰੇ
main ci ikalla tuttya hoya, tu mainu ditte sahaare
I was alone, broken down, and you became the one who held me up

ਅਸੀਂ ਦੋ ਪੰਛੀ ਜੰਨਤ ਦੇ ਅਜੇ ਪਰਵਾਜ਼ ਨਹੀਂ ਛੋਈ
Assi do panchhi jannat de aje parwaaz nahi choyi
We're two birds of heaven who've yet to even spread our wings
ਨੀ ਇੱਕ ਤੇਰਾ ਨਾਂ ਨਹੀਂ ਭੁੱਲਦਾ ਦੂਜਾ ਮੈਨੂੰ ਯਾਦ ਨਹੀਂ ਕੋਈ
Ni ikk tera naa nahi bhulda dooja mainu yaad nahi koi
Your name's the one that won't leave me, there's no other I remember
ਨੀ ਇੱਕ ਤੇਰਾ ਨਾਂ ਨਹੀਂ ਭੁੱਲਦਾ ਦੂਜਾ ਮੈਨੂੰ ਯਾਦ ਨਹੀਂ ਕੋਈ
Ni ikk tera naa nahi bhulda dooja mainu yaad nahi koi
Your name's the one that won't leave me, there's no other I remember
ਕੁਝ ਦਿਨਾਂ ਦੇ ਪਿੱਛੋਂ ਮਿਲਣਾ leap ਦੇ ਲੰਬੇ ਸਾਲ ਜਿਹਾ ੲੇ,
Kuchh dinaan de pichhon milna leap de lambe saal jeha ae,
Meeting after just a few days feels like a whole long leap year
ਆਫ਼ਤ ਬਣਦੀ ਇੱਕ ਦੂਜੇ ਤੇ ਕੈਸਾ ਇਸ਼ਕ ਕਮਾਲ ਜਿਹਾ ੲੇ
aafat banndi ikk dooje te kaisa ishq kamaal jeha ae
We become a sweet storm over each other, what a wondrous love this is

ਸ਼ਿੱਦਤ ਤੈਨੂੰ ਦੇਖਣ ਦੀ ਐ, ਦੂਰ ਤੋਂ ਅੱਖਾਂ ਸੇਕਣ ਦੀ ਐ,
Shiddat tainu dekhan di ai, door ton akkhaan sekan di ai,
There's a fierce longing to see you, to feast my eyes on you from afar
ਤੂ ਜਿਸ ਰੱਬ ਨੂੰ ਯਾਰ ਬਣਾਇਆ, ਓਹਨੂੰ ਮੱਥਾ ਟੇਕਣ ਦੀ ਐ
tu jis Rabb nu yaar banaaya, ohnu mattha tekan di ai
The very God you made your beloved, I ache to bow my head before Him
ਬੇਖੁਦੀ ਤੜਫ਼ਾਂ ਵਧਾਵੇ, ਪਿਆਰਾ ਤੇ ਪਰਦੇਸ ਜਾਵੇ
Bekhudi tadfaan vadaave, pyaara te pardes jaave
This rapture only sharpens the ache, and off I go to foreign shores
ਰਿਜ਼ਕ ਜ਼ਖ਼ਮਾਂ ਦੀ ਲਾਲੀ ਤੇ ਦੀਦ ਤੇਰੀ ਮਲਮਾਂ ਲਗਾਵੇ
Rizak zakhmaan di laali te deed teri malmaan lagaave
Earning a living leaves these wounds raw and red, and one sight of you lays balm across them
ਗਲ ਕੋਈ ਭੁੱਲ ਕੇ ਜ਼ਹਿਨ ਵਿੱਚੋਂ ਨਜ਼ਰਅੰਦਾਜ਼ ਨਹੀਂ ਹੋਈ
Gall koi bhull ke zehan vicchon nazarandaaz nahi hoyi
Not a single thing about us has ever, even by accident, slipped my mind or been brushed aside
ਨੀ ਇੱਕ ਤੇਰਾ ਨਾਂ ਨਹੀਂ ਭੁੱਲਦਾ ਦੂਜਾ ਮੈਨੂੰ ਯਾਦ ਨਹੀਂ ਕੋਈ
Ni ikk tera naa nahi bhulda dooja mainu yaad nahi koi
Your name's the one that won't leave me, there's no other I remember
ਨੀ ਇੱਕ ਤੇਰਾ ਨਾਂ ਨਹੀਂ ਭੁੱਲਦਾ ਦੂਜਾ ਮੈਨੂੰ ਯਾਦ ਨਹੀਂ ਕੋਈ
Ni ikk tera naa nahi bhulda dooja mainu yaad nahi koi
Your name's the one that won't leave me, there's no other I remember
ਸਬੂਤ ਦੇਂਦੀਆਂ ਹੋਈਆਂ ਚਾਰ ਨੇ ਅੱਖੀਆਂ ਜੋ,
Saboot dendiyaan hoiyaan chaar ne akkhiyaan jo,
Those four eyes of ours, the ones that locked, stand as the proof
ਗੀਤ ਗਾਉਂਦੀਆਂ, ਸਾਂਭ-ਸਾਂਭ ਕੇ ਰੱਖੀਆਂ ਜੋ,
geet gaundiyaan, saambh-saambh ke rakhiyaan jo,
those same eyes that sing, the ones I've guarded and held close
ਕਦੇ ਦੂਰ ਨਾ ਹੋਈਂ ਘਾਟੇ ਪੈਣੇ ਜਨਮਾਂ ਦੇ,
kade door na hoyin ghaate paine janmaan de,
Never drift far from me, to lose you is a loss across lifetimes
ਸਾਥ ਨੇ ਕਿਸਮਤ ਦੇ ਫਲ ਨੇ ਸਾਡੇ ਕਰਮਾਂ ਦੇ
saath ne kismat de phal ne saade karmaan de
This togetherness is destiny's hand, the fruit of all our karma
ਨੀ ਇੱਕ ਤੇਰਾ ਨਾਂ ਨਹੀਂ ਭੁੱਲਦਾ ਦੂਜਾ ਮੈਨੂੰ ਯਾਦ ਨਹੀਂ ਕੋਈ
Ni ikk tera naa nahi bhulda dooja mainu yaad nahi koi
Your name's the one that won't leave me, there's no other I remember
ਨੀ ਇੱਕ ਤੇਰਾ ਨਾਂ ਨਹੀਂ ਭੁੱਲਦਾ ਦੂਜਾ ਮੈਨੂੰ ਯਾਦ ਨਹੀਂ ਕੋਈ
Ni ikk tera naa nahi bhulda dooja mainu yaad nahi koi
Your name's the one that won't leave me, there's no other I remember
Want a note when there’s a new annotation?